ਕਿਸਾਨ ਦੀ ਮੌਤ ਬਾਰੇ FIR ਦਰਜ, ਮ੍ਰਿਤਕ ਨੂੰ ਧੱਕਾ ਮਾਰਨ ਦਾ ਹੈ ਦੋਸ਼
ਥਾਣਾ ਖੇੜੀ ਗੰਢਿਆਂ ਚ ਦਰਜ ਹੋਈ FIR
ਚੰਡੀਗੜ੍ਹ, 5 ਮਈ 2024 : ਭਾਜਪਾ ਉਮੀਦਵਾਰ ਅਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਦੇ ਖਿਲਾਫ ਰੋਸ ਵਿਖਾਵਾ ਕਰਦੇ ਹੋਏ ਇੱਕ ਕਿਸਾਨ ਦੀ ਮੌਤ ਹੋ ਗਈ। ਇਹ ਰੋਸ ਵਿਖਾਵਾ ਰਾਜਪੁਰਾ ਦੇ ਪਿੰਡ ਸੇਹਰਾ ਵਿੱਚ ਕੀਤਾ ਜਾ ਰਿਹਾ ਸੀ। ਜਿਸ ਦੌਰਾਨ ਕਿਸਾਨ ਸੁਰਿੰਦਰਪਾਲ ਸਿੰਘ (45) ਜ਼ਮੀਨ 'ਤੇ ਡਿੱਗ ਗਿਆ। ਜਿਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਪ੍ਰਨੀਤ ਕੌਰ ਦੇ ਗੰਨਮੈਨ ਨੇ ਕਿਸਾਨਾਂ ਦੀ ਕੁੱਟਮਾਰ ਕੀਤੀ ਅਤੇ ਗੁੰਡਾਗਰਦੀ ਕੀਤੀ। ਇਸ ਦੌਰਾਨ ਸੁਰਿੰਦਰਪਾਲ ਸਿੰਘ ਡਿੱਗ ਗਿਆ ਅਤੇ ਉਸ ਦੀ ਮੌਤ ਹੋ ਗਈ। ਇਸ ਮਾਮਲੇ ਦੀ ਥਾਣਾ ਖੇੜੀ ਗੰਢਿਆਂ ਚ FIR ਦਰਜ ਕਰ ਲਈ ਗਈ ਹੈ। ਇਹ ਪਰਚਾ ਭਾਜਪਾ ਲੀਡਰ ਹਰਵਿੰਦਰ ਸਿੰਘ ਹਰਪਾਲਪੁਰ ਵਿਰੁਧ ਦਰਜ ਕੀਤਾ ਗਿਆ ਹੈ।